ਝਬਾਲ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਕੇ ਤੇ ਮੌਤ

ਝਬਾਲ/ਤਰਨ ਤਾਰਨ 12 ਜੁਲਾਈ (ਲਖਵਿੰਦਰ ਸਿੰਘ ਗੌਲ੍ਹਣ/ਰਿੰਪਲ ਗੌਲ੍ਹਣ) ਬੀਤੀ ਦੇਰ ਰਾਤ ਅਮ੍ਰਿਤਸਰ -ਭਿੱਖੀਵਿੰਡ ਮਾਰਗ ਦੇ ਸਥਿਤ ਛਿਛਰੇਵਾਲ ਨਜਦੀਕ ਇੱਕ ਮੋਟਰਸਾਈਕਲ ਅਤੇ ਫਾਰਚੂਨਰ ਗੱਡੀ ਦਰਮਿਆਨ ਹੋਈ ਟੱਕਰ ‘ਚ ਇੱਕ ਸਪਲੈਡਰ ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਿਆ ਨੌਜਵਾਨਾਂ ‘ਚ ਦੋ ਸਕੇ ਭਰਾ ਵੀ ਸ਼ਾਮਿਲ ਸਨ। ਜਿੰਨਾ ਦੀ ਸ਼ਨਾਖਤ ਸੁਖਬੀਰ ਸਿੰਘ ਤੇ ਰਿੰਕੂ ਪੁੱਤਰ ਚਰਨ ਸਿੰਘ ਵਾਸੀ ਠੱਠਗੜ੍ਹ ਅਤੇ ਰਮਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੋਹਲਵਾੜ੍ਹ ਤੇ ਲਵਪ੍ਰੀਤ ਸਿੰਘ ਵਾਸੀ ਝਬਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਭਿੱਖੀਵਿੰਡ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲਕੇ ਵਾਪਿਸ ਪਿੰਡ ਆ ਰਹੇ ਸਨ। ਕਿ ਇੱਕ ਫਾਰਚੂਨਰ ਗੱਡੀ ਪੀ.ਬੀ 04 -2345 ਜੋ ਭਿੱਖੀਵਿੰਡ ਵੱਲ ਜਾ ਰਹੀ ਸੀ ਨੇ ਏਨੀ ਜਬਰਦਸਤ ਟੱਕਰ ਮਾਰੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੇ ਦਮ ਤੋੜ ਗਏ। ਉਥੇ ਹੀ ਵਾਪਰੇ ਇਸ ਹਾਦਸੇ ਦੌਰਾਨ ਗੱਡੀ ਵੀ ਬੁਰੀ ਤਰਾਂ ਨੁਕਸਾਨੀ ਗਈ।ਜਿਸ ਨੂੰ ਛੱਡ ਕੇ ਗੱਡੀ ਚਾਲਕ ਮੌਕੇ ਤੋ ਹੀ ਫਰਾਰ ਹੋ ਗਿਆ। ਜਿਸ ਦਾ ਪਤਾ ਲਗਦਿਆ ਹੀ ਥਾਣਾਂ ਝਬਾਲ ਦੇ ਏ.ਐੱਸ.ਆਈ ਕੁਲਦੀਪ ਸਿੰਘ ਨੇ ਮੌਕੇ ਤੇ ਪੁੱਜ ਕੇ ਲਾਸ਼ਾ ਤੇ ਗੱਡੀ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਥਾਣਾਂ ਮੁੱਖੀ ਇੰਸ਼: ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਪੀਆ ਜਾ ਰਹੀਆ ਹਨ ਅਤੇ ਗੱਡੀ ਦੇ ਮਾਲਕ ਤੇ ਡਰਾਈਵਰ ਦਾ ਪਤਾ ਲਗਾਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Comments

Popular posts from this blog

ਪੰਜਾਬ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਚ" ਥਾਣਾ ਭਿੱਖੀਵਿੰਡ ਵਿਖੇ ਤੈਨਾਤ 4 ਪੁਲਿਸ ਮੁਲਾਜ਼ਮਾਂ ਵੱਲੋਂ ਨਸ਼ੇ ਦੀ ਹਾਲਤ ਚ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ